Play Tahbib Anthem Tahbib Anthem

ٹِبّہ ٹویا اِک برابر

(تجمل کلیم)

ٹِبّہ ٹویا اِک برابر
کریاں ہویا اِک برابر

قسم ے سُن کے نیندر اُڈی
سُتا مویا اِک برابر

ماڑے گھر نوں بوها کہدا
کُھلّا ڈھویا اِک برابر

راتیں اکھ تے بدل وسے
رویا چویا اِک برابر

یار ‘کلیما’ جوگی اگے
سپّ گنڈویا اِک برابر

ਟਿੱਬਾ ਟੋਇਆ ਇੱਕ ਬਰਾਬਰ

ਟਿੱਬਾ ਟੋਇਆ ਇੱਕ ਬਰਾਬਰ
ਕਰਿਆਂ ਹੋਇਆ ਇੱਕ ਬਰਾਬਰ

ਕਸਮ ਏ! ਸੁਣ ਕੇ ਨੀਂਦਰ ਉੱਡੀ
ਸੁੱਤਾ ਮੋਇਆ ਇੱਕ ਬਰਾਬਰ

ਮਾੜੇ ਘਰ ਨੂੰ ਬੂਹਾ ਕਾਹਦਾ
ਖੁੱਲ੍ਹਾ ਢੋਇਆ ਇੱਕ ਬਰਾਬਰ

ਰਾਤੀਂ ਅੱਖ ਤੇ ਬਦਲ ਵੱਸੇ
ਰੋਇਆ ਚੋਇਆ ਇੱਕ ਬਰਾਬਰ

ਯਾਰ ‘ਕਲੀਮਾ’ ਜੋਗੀ ਅੱਗੇ
ਸੱਪ ਗੰਡੋਇਆ ਇੱਕ ਬਰਾਬਰ

Scroll to Top
Call Now Button