Play Tahbib Anthem Tahbib Anthem

پاٹا گلما سین نئیں آیا

(تجمل کلیم)

پاٹا گلما سین نئیں آیا
اجّ میں اتّھرُو پین نئیں آیا

ربّا کِہڑی غلطی ہوئی
بوہے تے مِسکین نئیں آیا

پہلی گلّ میں آپ نئیں جمّیا
دوجی گلّ میں جین نئیں آیا

دُکّھاں دی ہڑتال اے خورے
اجّ کوئی وی پین نئیں آیا

اپنے بارے جو کُجّھ سُنیا
مینوں آپ یقین نئیں آیا

ਪਾਟਾ ਗਲ਼ਮਾ ਸੀਣ ਨਈਂ ਆਇਆ

ਪਾਟਾ ਗਲ਼ਮਾ ਸੀਣ ਨਈਂ ਆਇਆ
ਅੱਜ ਮੈਂ ਅੱਥਰੂ ਪੀਣ ਨਈਂ ਆਇਆ

ਰੱਬਾ ਕਿਹੜੀ ਗ਼ਲਤੀ ਹੋਈ
ਬੂਹੇ ਤੇ ਮਸਕੀਨ ਨਈਂ ਆਇਆ

ਪਹਿਲੀ ਗੱਲ ਮੈਂ ਆਪ ਨਈਂ ਜੰਮਿਆ
ਦੂਜੀ ਗੱਲ ਮੈਂ ਜੀਣ ਨਈਂ ਆਇਆ

ਦੁੱਖਾਂ ਦੀ ਹੜਤਾਲ ਏ ਖ਼ੌਰੇ
ਅੱਜ ਕੋਈ ਵੀ ਪੀਣ ਨਈਂ ਆਇਆ

ਆਪਣੇ ਬਾਰੇ ਜੋ ਕੁੱਝ ਸੁਣਿਆ
ਮੈਨੂੰ ਆਪ ਯਕੀਨ ਨਈਂ ਆਇਆ

Scroll to Top
Call Now Button