Play Tahbib Anthem Tahbib Anthem

بدلاں وانگ نیں گجّدے بندے

(تجمل کلیم)

بدلاں وانگ نیں گجّدے بندے
وسن کِسراں اجّ دے بندے

توں جے پلّا کیتا ہنڈا
کندھاں وچ ناں وجّدے بندے

قسم اے منزل مِل جانی سی
اِک پاسے جے بھجّدے بندے

دوہاں صدیاں تیکر جینا
چجّ دے شعر تے چجّ دے بندے

ربّا تینوں تھوڑ اے کِہڑی
تیتھوں وی نئیں رجّدے بندے

ਬੱਦਲਾਂ ਵਾਂਗ ਨਈਂ ਗੱਜਦੇ ਬੰਦੇ

ਬੱਦਲਾਂ ਵਾਂਗ ਨਈਂ ਗੱਜਦੇ ਬੰਦੇ
ਵੱਸਣ ਕਿਸਰਾਂ ਅੱਜ ਦੇ ਬੰਦੇ

ਤੂੰ ਜੇ ਪੱਲਾ ਕੀਤਾ ਹੁੰਦਾ
ਕੰਧਾਂ ਵਿਚ ਨਾ ਵੱਜਦੇ ਬੰਦੇ

ਕਸਮ ਏ! ਮੰਜ਼ਲ ਮਿਲ ਜਾਣੀ ਸੀ
ਇੱਕ ਪਾਸੇ ਜੇ ਭੱਜਦੇ ਬੰਦੇ

ਦੋਹਾਂ ਸਦੀਆਂ ਤੀਕਰ ਜੀਣਾ
ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ

ਰੱਬਾ ਤੈਨੂੰ ਥੋੜ ਏ ਕਿਹੜੀ
ਤੈਥੋਂ ਵੀ ਨਈਂ ਰੱਜਦੇ ਬੰਦੇ

Scroll to Top
Call Now Button